ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੇ ਸਮੁੱਚੇ ਜਗਤ ਵਿੱਚ ਅਗਿਆਨਤਾ ਦੀ ਧੁੰਦ ਨੂੰ ਦੂਰ ਕਰ ਦਿੱਤਾ ਅਤੇ ਲੋਕਾਂ ਦੀ ਸੋਚ ਅਤੇ ਮਨ ਵਿਚਲੇ ਗਹਿਰੇ ਹਨੇਰੇ ਨੂੰ ਆਪਣੀ ਦੂਰ ਅੰਦੇਸ਼ੀ ਸੋਚ, ਸਿਆਣਪ ਅਤੇ ਸੱਚ ਦਾ ਸਿੱਟਾ ਦੇਣ ਵਾਲੇ ਵਿਚਾਰਾਂ ਦੀਆਂ ਚਾਨਣ ਰੂਪੀ ਕਿਰਨਾਂ ਨਾਲ ਰੁਸ਼ਨਾਇਆ।ਗੁਰੂ ਸਾਹਿਬ ਦੇ ਵਿਚਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦੇ ਰ¨ਪ ਵਿਚ ਦਰਜ ਹਨ।
'ਕਿਰਤ ਕਰੋ, ਨਾਮ ਜਪ, ਵੰਡ ਛਕੋ' ਦਾ ਸੰਦੇਸ਼ ਦੇਣ ਵਾਲੇ ਸਿੱਖ ਕੌਮ ਦੇ ਪਹਿਲੇ ਸਰਵ ਉੱਚ ਆਤਮਿਕ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਸਿਖਿਆਵਾਂ ਤੋਂ ਸੇਧ ਲੈਣ ਅਤੇ ਉਹਨਾਂ ਦੀਆਂ ਸਿਖਿਆਵਾਂ ਨੂੰ ਜੀਵਨ ਜਾਚ ਦਾ ਹਿੱਸਾ ਬਨਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਵਸ ਦੇ ਯਾਦਗਾਰੀ ਸਮਾਰੋਹ ਦੌਰਾਨ, ਪੰਜਾਬ ਰਾਜ ਦੀ ਪਹਿਲੀ ਓਪਨ ਯ¨ਨੀਵਰਸਿਟੀ, 'ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯ¨ਨੀਵਰਸਿਟੀ' ਸਥਾਪਤ ਕਰਨ ਦਾ ਐਲਾਨ ਕੀਤਾ। ਪੰਜਾਬ ਸਰਕਾਰ ਦਾ ਇਹ ਉੱਦਮ ਕਿਰਤ ਦੇ ਅਰਥਾਂ ਨੂੰ ਹੋਰ ਗੂੜਾ ਕਰਨ ਲਈ ਬਹੁਤ ਹੀ ਮਹੱਤਵ ਪੂਰਨ ਹੈ ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਅਤੇ ਸਿਧਾਂਤ ਨੂੰ ਅਮਲੀ ਰ¨ਪ ਦੇਣ ਅਤੇ ਉਹਨਾ ਦੇ ਵਿਚਾਰਾਂ ਨੂੰ ਹੋਰ ਪਸਾਰਨ ਦੇ ਸੰਕਲਪ ਨਾਲ ਇਹ ਯੂਨੀਵਰਸਿਟੀ ਕਾਰਜ਼ਸ਼ੀਲ ਹੋਈ ਹੈ।ਵਿਸ਼ਵ ਦੇ ਮਹਾਨ ਦਾਰਸ਼ਨਿਕ ਦੇ ਨਾਮ ਉੱਤੇ ਉਸਰੀ ਇਸ ਯ¨ਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਵਜੋਂ ਸੇਵਾ ਮਿਲਣ ਕਰਕੇ ਮੈਂ ਆਪਣੇ ਨੂੰ ਬਹੁਤ ਵਡਭਾਗਾ ਮਹਿਸੂਸ ਕਰਦਾ ਹਾਂ ਅਤੇ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਯਤਨਸ਼ੀਲ ਹਾਂ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਰਸਮੀਂ ਸਿੱਖਿਆ ਕਿਸੇ ਦੇਸ਼ ਨੂੰ ਆਰਥਿਕ, ਸਮਾਜਕ ਅਤੇ ਸਭਿਆਚਾਰਕ ਪੱਖ ਤੋਂ ਉਸਾਰਨ ਵਿੱਚ ਵੱਡੀ ਭੂਮਿਕਾ ਨਿਭਾਅ ਸਕਦੀ ਹੈ, ਖਾਸਕਰ ਭਾਰਤ ਵਰਗੇ ਬਹੁ ਅਬਾਦੀ ਅਤੇ ਬਹੁ ਸਭਿਆਚਾਰਾਂ ਵਾਲੇ ਦੇਸ਼ ਲਈ ਸਿੱਖਿਆ ਦਾ ਵੱਡਾ ਯੋਗਦਾਨ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਅਨੁਸਾਰ ਕਿਰਤ ਅਤੇ ਹੁਨਰ ਵਾਲੀ ਸਿੱਖਿਆ ਤਾਂ ਬਹੁਤ ਵੱਡਾ ਯੋਗਦਾਨ ਪਾ ਸਕਦੀ ਹੈ ।
ਮਿਹਨਤਕਸ਼ ਅਤੇ ਅਣਖੀਲੇ ਲੋਕਾਂ ਦੇ ਦੇਸ਼ ਵਜੋਂ ਜਾਣੇ ਜਾਂਦੇ ਸਾਡੇ ਦੇਸ਼ ਭਾਰਤ ਦਾ ਅਮੀਰੀਪਣ ਇਹ ਹੈ ਕਿ ਇਸਦੀ ਨੌਜਵਾਨ ਪੀੜੀ ਜੋਸ਼ ਭਰਪ¨ਰ ਹੈ ਖਾਸ ਤੌਰ ਤੇ ਪੰਜਾਬ ਇਸ ਪੱਖੋਂ ਬਹੁਤ ਹੀ ਕਰਮਾ ਵਾਲਾ ਹੈ ਕਿ ਇਥੋਂ ਦੇ ਨੌਜਵਾਨ ਉੱਦਮੀ, ਸਾਹਸੀ, ਮਿਹਨਤਕਸ਼ ਅਤੇ ਸਵੈ ਵਿਸ਼ਵਾਸ਼ ਵਾਲੇ ਹਨ ।
ਕਿਸੇ ਦੇਸ਼ ਜਾਂ ਕੌਮ ਦਾ ਵਡਮੁੱਲਾ ਸਰਮਾਇਆ ਉਸਦੀ ਨੌਜਵਾਨ ਪੀੜੀ ਹੀ ਹੁੰਦੀ ਹੈ, ਜਿਸਨੂੰ ਸੰਭਾਲਣਾ, ਤਰਾਸ਼ਣਾਂ ਬਹੁਤ ਹੀ ਮਹੱਤਵਪ¨ਰਨ ਹੁੰਦਾ ਹੈ।ਕਿਰਤ ਦੇ ਪੁਜਾਰੀ ਬਾਬਾ ਨਾਨਕ ਜੀ ਨੂੰ ਸਮਰਪਤ ਇਸ ਯ¨ਨੀਵਰਸਿਟੀ ਦਾ ਉਦੇਸ਼ ਹੀ ਨੌਜਵਾਨਾਂ ਨੂੰ ਹੁਨਰਮੰਦ ਬਣਾਉਣਾ ਹੈ।
ਨੌਜਵਾਨ ਪੀੜੀ ਨੂੰ ਭਵਿੱਖ ਦੇ ਮੁੱਦਿਆਂ, ਮੌਕਿਆਂ ਅਤੇ ਚੁਣੌਤੀਆਂ ਦੇ ਹੱਲ ਲਈ ਲੋੜੀਂਦੇ ਹੁਨਰ, ਯੋਗਤਾਵਾਂ ਅਤੇ ਸਮਾਜ ਵਿੱਚ ਵਿਚਰਨ ਦਾ ਸਬਕ ਦੇਣਾ ਸਾਡਾ ਮਿਸ਼ਨ ਹੈ ।ਵਿਕਾਸਸæੀਲ ਦੇਸ਼ ਨੂੰ ਹੋਰ ਤਰੱਕੀ ਵੱਲ ਲਿਜਾਣ ਲਈ ਨੌਜਵਾਨ ਪੀੜ੍ਹੀ ਨੂੰ ਆਪਣੇ ਪੈਰਾਂ ਸਿਰ ਖੜਨ ਯੋਗ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ।
ਇਹ ਬਿਲਕੁੱਲ ਸੱਚ ਹੈ ਕਿ ਸਾਡੇ ਦੇਸ਼ ਦੀਆਂ ਉੱਚ ਵਿਦਿਅਕ ਸੰਸਥਾਵਾਂ ਸੰਭਾਵਨਾਵਾਂ ਭਰਪੂਰ ਪਲੇਟਫਾਰਮ ਹਨ ਜਿੱਥੇ ਇਹ ਸੁਪਨਾ ਹਕੀਕਤ ਵਿੱਚ ਬਦਲਿਆ ਜਾ ਸਕਦਾ ਹੈ।ਪਰ ਸਾਡੇ ਦੇਸ਼ ਦੀ ਮਜ਼ਬ¨ਰੀ ਜਾਂ ਬਦਕਿਸਮਤੀ ਹੈ ਬਹੁਤੇ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਅਵਾਮ ਲਈ ਵੱਡੀ ਚੁਣੌਤੀ ਹੈ ਜਿਵੇਂ ਕਿ ਦੇਸ਼ ਦੇ ਬਹੁਤੇ ਨੌਜਵਾਨ ਰਸਮੀ ਸਿੱਖਿਆ ਪ੍ਰਾਪਤ ਨਹੀਂ ਕਰ ਸਕਦੇ, ਕੁੜੀਆਂ ਕਾਲਜਾਂ ਅਤੇ ਯ¨ਨੀਵਰਸਿਟੀਆਂ ਵਿਚ ਜਾਣ ਦੇ ਅਵਸਰ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ, ਜਿਸ ਨਾਲ ਦੇਸ਼ ਦੀ ਸਿਰਫ ਚੌਥਾ ਹਿੱਸਾ ਆਬਾਦੀ ਹੀ ਸਿੱਖਿਆ ਨਾਲ ਜੁੜਦੀ ਹੈ ਬਾਕੀ ਅਣਪੜਤਾ ਦੀ ਮਾਰ ਝਲਦੇ ਹਨ, ਜਦੋਂ ਕਿ ਉੱਚ ਸਿਖਿਆ ਵਿੱਚ ਤਾਂ ਇਹ ਅੰਕੜਾ ਹੋਰ ਵੀ ਫਿਕਰ ਵਾਲਾ ਹੈ। ਸਰਕਾਰ ਦੀ ਇੱਛਾ ਹੈ ਕਿ ਹਰ ਬੱਚਾ, ਨੌਜਵਾਨ ਪੜ੍ਹੇ ਅਤੇ ਹੁਨਰਮੰਦ ਹੋਵੇ ।
ਇਸ ਪਿਛੋਕੜ ਦੀ ਰੌਸ਼ਨੀ ਵਿਚ, ਇਕ ਓਪਨ ਯ¨ਨੀਵਰਸਿਟੀ, ਜੋ ਉੱਚ ਪੱਧਰੀ ਗੁਣਨਾਤਮਿਕ ਸਿੱਖਿਆ ਨੂੰ ਪਹੁੰਚਯੋਗ ਅਤੇ ਸਭ ਲਈ ਬਰਾਬਰ ਬਣਾਉਣ ਦਾ ਦਾਅਵਾ ਕਰਦੀ ਹੈ ਸ਼æਾਇਦ ਢੁੱਕਵਾਂ ਬਦਲ ਹੈ, ਸਭ ਸਵਾਲਾਂ ਦਾ ਉੱਤਰ ਹੈ।ਜਿਸ ਦੀ ਸਥਾਪਨਾ ਲਈ ਪੰਜਾਬ ਸਰਕਾਰ ਵਧਾਈ ਦੀ ਹੱਕਦਾਰ ਹੈ।
ਪੰਜਾਬ ਰਾਜ ਦੀ ਇੱਕੋ ਇਕ ਓਪਨ ਯ¨ਨੀਵਰਸਿਟੀ, ਦੂਰਅੰਦੇਸ਼ੀ ਸੋਚ ਨਾਲ ਉਲੀਕੇ ਵਿਦਿਅਕ ਪ੍ਰੋਗਰਾਮਾਂ ਖਾਸ ਤੌਰ ਤੇ ਸਿਖਲਾਈ ਭਰਪੂਰ ਵਿਦਿਅਕ ਕੋਰਸਾਂ ਨਾਲ ਲੋਕਾਂ ਤੱਕ ਪਹੁੰਚਣ ਲਈ ਵਚਨਬੱਧ ਹੈ, ਜਿਸ ਦਾ ਮਕਸਦ ਸਿਰਫ ਅਕਾਦਮਿਕ ਪ੍ਰਾਪਤੀ ਹੀ ਨਹੀਂ ਬਲਕਿ ਰੋਜ਼ਗਾਰ ਯੋਗਤਾ ਦੇ ਹੁਨਰ ਨੂੰ ਵਧਾਉਣਾ,ਨੌਜਵਾਨ ਪੀੜੀ ਨੂੰ ਕਿਰਤ ਨਾਲ ਜੋੜਨਾ ਅਤੇ ਆਪਣੇ ਵਸੀਲੇ ਆਪ ਕਾਇਮ ਕਰਨ ਦੇ ਯੋਗ ਬਨਾਉਣਾ ਹੈ ।
ਇਹ ਯੂਨੀਵਰਸਿਟੀ ਨੇ ਨੌਜਵਾਨ ਵਿਦਿਆਰਥੀਆਂ ਨੂੰ ਸਰਵਉੱਚ ਮਨੁੱਖੀ ਕਦਰਾਂ ਕੀਮਤਾਂ ਦਾ ਖਜ਼ਾਨਾ ਦੇਣ ਦੇ ਨਾਲ ਨਾਲ ਵੱਖ ਵੱਖ ਵਿਸ਼ਿਆਂ ਦੀ ਮੁਹਾਰਤ ਦੇਣ ਲਈ ਯੋਜਨਾਵਾਂ ਉਲੀਕੀਆਂ ਹਨ ਤਾਂ ਕਿ ਹੁਨਰ ਅਤੇ ਨਵੀਨਤਮ ਵਿਸ਼ਿਆਂ ਦਾ ਸੁਮੇਲ ਵਿਦਿਆਰਥੀਆਂ ਲਈ ਵਰਦਾਨ ਬਣ ਸਕੇ ਜਿਵੇਂ ਕਿ ਕਾਮਰਸ ਐਂਡ ਮੈਨੇਜਮੈਂਟ, ਡੇਟਾ ਸਾਇੰਸਜæ, ਕੰਪਿਊਟਰ ਐਪਲੀਕੇਸ਼ਕਜ਼, ਲਿਬਰਲ ਆਰਟਸ, ਪੰਜਾਬ ਹਿਸਟਰੀ ਐਂਡ ਕਲਚਰ ਵਰਗੇ ਸਮੇਂ ਦੀ ਲੋੜ ਵਾਲੇ ਵਿਸ਼ੇ ਲਏ ਹਨ ।ਗੁਰੂਆਂ ਦੀ ਸਿਖਿਆ ਵਾਲੀ ਸਿਖਲਾਈ ਤੋਂ ਲੈ ਕੇ ਹੁਣ ਤੱਕ ਦੇ ਮਹੱਤਵਪੂਰਨ ਵਿਸ਼ਿਆਂ ਦੇ ਅਧਿਐਨ ਕਰਦੇ ਕੋਰਸਾਂ ਦੀ ਪੇਸæਕਸæ ਕਰਨ ਦੀ ਯੋਜਨਾ ਹੈ।ਜਿਸ ਨੂੰ ਅਸੀਂ ਬਹੁਤ ਜਲਦੀ ਅਮਲੀਜਾਮਾ ਪਹਿਨਾਵਾਂਗੇ ਕਿਉਂ ਪੰਜਾਬ ਸਰਕਾਰ ਨੌਜਵਾਨ ਪੀੜੀ ਨਾਲ ਜੁੜੇ ਇਸ ਮਿਸ਼ਨ ਲਈ ਗੰਭੀਰਤਾ ਨਾਲ ਯਤਨਸ਼ੀਲ ਹੈ।
ਯੂਨੀਵਰਸਿਟੀ ਆਪਣੇ ਇਸ ਮਿਸ਼ਨ ਦੀ ਪੂਰਤੀ ਲਈ ਆਧੁਨਿਕ ਤਕਨੀਕਾਂ ਨੂੰ ਵਰਤਕੇ ਆਪਣੇ ਸਿਖਲਾਈ ਪ੍ਰੋਗਰਾਮਾਂ ਨੂੰ ਹਰ ਪੱਖੋਂ ਪ੍ਰਭਾਵਸ਼ਾਲੀ ਬਨਾਉਣ ਦੇ ਯਤਨ ਵਿੱਚ ਹੈ ।
ਮੈਂ ਤੁਹਾਨੂੰ ਸਭ ਨੂੰ 'ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯ¨ਨੀਵਰਸਿਟੀ' ਦੇ ਉਦਮਾਂ ਵਿੱਚ ਆਪਣਾ ਬੌਧਿਕ ਯੋਗਦਾਨ ਪਾਕੇ ਨੌਜਵਾਨ ਭਲਾਈ ਲਈ ਪੰਜਾਬ ਸਰਕਾਰ ਦੇ ਇਸ ਕਿਰਤ ਮੁਖੀ ਮਿਸ਼ਨ ਦਾ ਹਿੱਸਾ ਬਣਨ ਦਾ ਸੱਦਾ ਦਿੰਦਾ ਹਾਂ ।
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ
ਪ੍ਰੋ ਕਰਮਜੀਤ ਸਿੰਘ
ਉੱਪ-ਕੁਲਪਤੀ
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯ¨ਨੀਵਰਸਿਟੀ