Examinations Admissions Equivalence of Degree

Affiliation E-learning

Publication Bureau

Jagat Guru Nanak Dev Punjab State Open University Publication Bureau

Under the visionary leadership of Hon’ble Vice-Chancellor, Prof. (Dr.) Karamjeet Singh, the Publication Bureau of Jagat Guru Nanak Dev Punjab State Open University was established with the aim to create high quality academic and educational resources and services for learners of Punjab. Prof. (Dr.) Sarbjinder Singh has been appointed as Honorary Director of the publication wing of university. Under his mentorship the bureau has published 7 books. In future, the bureau is planning to publish high-end research and academic works under its auspices in the form of books/ monographs. The bureau is also going to come up with research journals covering wide array of disciplines.

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੀ ਸਥਾਪਨਾ ਵੇਲੇ ਮਾਣਯੋਗ ਵਾਈਸ- ਚਾਂਸਲਰ ਸਾਹਿਬ ਪ੍ਰੋ. ਕਰਮਜੀਤ ਸਿੰਘ ਜੀ ਦੁਆਰਾ ਬਣਾਈਆਂ ਗਈਆਂ ਭਵਿੱਖੀ ਯੋਜਨਾਵਾਂ ਵਿੱਚੋ ਇਕ ਬਹੁਤ ਹੀ ਮਹੱਤਵਪੂਰਨ ਯੋਜਨਾ ਯੂਨੀਵਰਸਿਟੀ ਵਿੱਚ ਆਪਣੇ ਪਬਲੀਕੇਸ਼ਨ ਬਿਊਰੋ ਦੀ ਸਥਾਪਨਾ ਦਾ ਐਲਾਨ ਸੀ। ਇਸ ਪਿੱਛੇ ਪਵਿੱਤਰ ਭਾਵਨਾ ਇਹ ਸੀ ਕਿ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਸਾਰੇ ਕੋਰਸਾਂ ਦਾ ਪਾਠਕ੍ਰਮ ਤਿਆਰ ਕਰਕੇ ਆਪਣੀ ਪਬਲੀਕੇਸ਼ਨ ਵਿੱਚੋਂ ਪ੍ਰਕਾਸ਼ਨ ਕਰਨਾ ਤਾਂ ਜੋ ਘੱਟ ਖਰਚੇ ਤੇ ਯੋਗ ਸਮੱਗਰੀ ਨਿਸਚਤ ਸਮੇਂ ਉੱਤੇ ਵਿਦਿਆਰਥੀਆਂ ਤੱਕ ਪਹੁੰਚਦੀ ਕੀਤੀ ਜਾ ਸਕੇ ਅਤੇ ਯੂਨੀਵਰਸਿਟੀ ਵੱਲੋਂ ਖੋਜ ਪ੍ਰੋਜੈਕਟ ਤਿਆਰ ਕਰਵਾ ਕੇ ਪ੍ਰਕਾਸ਼ਿਤ ਕੀਤੇ ਜਾਣ। ਇਸ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਵਿਕਾਸ ਤੇ ਵਿਗਾਸ ਲਈ ਨਿੱਗਰ ਉਪਰਾਲੇ ਕਰਨੇ ਅਤੇ ਇਸ ਭੂਗੋਲਿਕ ਖਿੱਤੇ ਦੇ ਵਿਰਾਸਤੀ ਫਖ਼ਰ ਨੂੰ ਖਿੱਤੇ ਦੀ ਬੋਲੀ ਵਿੱਚ ਤਿਆਰ ਕਰਨ ਦਾ ਫੈਸਲਾ ਵੀ ਕੀਤਾ। ਇਸ ਲਈ ਪਬਲੀਕੇਸ਼ਨ ਦੇ ਕੰਮ ਨੂੰ ਬਹੁਤ ਹੀ ਸੁਜੱਗਤਾ ਨਾਲ ਚਲਾਉਣ ਲਈ ਵਾਈਸ-ਚਾਂਸਲਰ ਸਾਹਿਬ ਨੇ ਇਸ ਖੇਤਰ ਦੇ ਪ੍ਰਬੁੱਧ ਵਿਦਵਾਨ ਡਾ. ਸਰਬਜਿੰਦਰ ਸਿੰਘ ਜੀ ਹੋਰਾਂ ਦੀਆਂ ਆਨਰੇਰੀ ਸੇਵਾਵਾਂ ਲਈਆਂ ਤਾਂ ਜੋ ਉਨ੍ਹਾਂ ਦੀ ਵਿਦਵਤਾ ਦਾ ਫਾਇਦਾ ਉਠਾਕੇ ਸਬੰਧਤ ਵਿਭਾਗ ਨੂੰ ਸਿਖਰ ਤੇ ਪਹੁੰਚਾਇਆ ਜਾ ਸਕੇ। ਵਾਈਸ-ਚਾਂਸਲਰ ਸਾਹਿਬ ਦੀ ਸੋਚ ਨੂੰ ਅਮਲ ਵਿੱਚ ਢਾਲਦਿਆਂ ਹੋਇਆਂ ਡਾ. ਸਾਹਿਬ ਦੀ ਅਗਵਾਈ ਵਿੱਚ ਬਹੁਤ ਮਹੱਤਵਪੂਰਨ ਪੁਸਤਕਾਂ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ। ਪਬਲੀਕੇਸ਼ਨ ਬਿਊਰੋ ਨੇ ਸਰਕਾਰ ਦੇ ਸਬੰਧਤ ਮਹਿਕਮੇ ਵੱਲੋਂ ਪ੍ਰਕਾਸ਼ਨ ਦੀ ਪ੍ਰਵਾਨਗੀ ਪ੍ਰਾਪਤ ਕਰ ਲਈ ਹੈ। ਆਉਣ ਵਾਲੇ ਸਮੇਂ ਵਿੱਚ ਯੂਨੀਵਰਸਿਟੀ ਦਾ ਪਬਲੀਕੇਸ਼ਨ ਵਿਭਾਗ ਯੋਗ ਨਤੀਜੇ ਕੱਢਣ ਲਈ ਦ੍ਰਿੜ ਸੰਕਲਪ ਹੈ।

Honorary Director, Publication Bureau

Book 1
Book 2
Book 3
Book 4
Book 5
Book 6
Book 7
Updates